Commerce, Science and Arts Departments of Multani Mal Modi College organised Educational tours

Patiala: 02.04.2024

The Commerce, Science and Arts Departments of Multani Mal Modi College, Patiala organised three educational excursions to Dehradun, Mussoorie and Rishikesh, Dharamshala, Kangra, McLeodganj, Manali under the guidance of Principal Dr. Neeraj Goyal. Around 250 students joined these tours under the supervision of Prof. Neena Sareen, Dr. Ashwani Kumar, Dr. Rajeev Sharma and Prof. Jagdeep Kaur. These tours were organized to equip the students with the cultural, social and economic landscapes of these historical and colorful tourist attractions.

During this tour the students visited the historical places, tourist attractions and famous buildings and markets of these cities. They interacted with the local people and closely witnessed their culture, heritage and traditional rituals and customs. The students not only enjoyed the beautiful landscapes of these cities but also enjoyed the camping, trekking, paragliding and other fun filled adventurous activities.

The students went for Camping and DJ Nights under the starlit night which will remain an indelible memory in their minds. The students enjoyed Pehadi Dishes, Italian, Mexican, Tibetian and local street food during the stay in these cities.

During this tour, around 20 teachers from the departments of Commerce, Science and Arts faculty accompanied the students and ensured their safe return to their homes.

ਮੁਲਤਾਨੀ ਮੱਲ ਮੋਦੀ ਕਾਲਜ ਦੇ ਕਾਮਰਸ, ਸਾਇੰਸ ਅਤੇ ਆਰਟਸ ਵਿਭਾਗਾਂ ਵੱਲੋਂ ਵੱਖ-ਵੱਖ ਵਿੱਦਿਅਕ ਟੂਰ ਆਯੋਜਿਤ

ਪਟਿਆਲਾ: 02.04.2024

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕਾਮਰਸ, ਸਾਇੰਸ ਅਤੇ ਆਰਟਸ ਵਿਭਾਗਾਂ ਨੇ ਪ੍ਰਿੰਸੀਪਲ ਡਾ.ਨੀਰਜ ਗੋਇਲ ਦੀ ਸੁਚੱਜੀ ਅਗਵਾਈ ਹੇਠ ਦੇਹਰਾਦੂਨ, ਮਸੂਰੀ, ਰਿਸ਼ੀਕੇਸ਼, ਧਰਮਸ਼ਾਲਾ, ਕਾਂਗੜਾ, ਮੈਕਲਿਉਡਗੰਜ, ਮਨਾਲੀ ਆਦਿ ਦੇ ਤਿੰਨ ਵਿਦਿਅਕ ਟੂਰ ਆਯੋਜਿਤ ਕੀਤੇ। ਡਾ. ਨੀਨਾ ਸਰੀਨ, ਡਾ. ਅਸਵਨੀ ਕੁਮਾਰ, ਡਾ. ਰਾਜੀਵ ਸ਼ਰਮਾ ਅਤੇ ਪ੍ਰੋ. ਜਗਦੀਪ ਕੌਰ ਦੀ ਦੇਖ-ਰੇਖ ਹੇਠ ਇਹ ਟੂਰ ਵਿਦਿਆਰਥੀਆਂ ਨੂੰ ਇਨ੍ਹਾਂ ਇਤਿਹਾਸਕ ਅਤੇ ਸੈਲਾਨੀ ਆਕਰਸ਼ਣ ਦਾ ਕੇਂਦਰ ਰਹੇ ਸ਼ਹਿਰਾਂ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਪੱਖਾਂ ਦੀ ਜਾਣਕਾਰੀ ਦੇਣ ਲਈ ਆਯੋਜਿਤ ਕੀਤੇ ਗਏ ਸਨ।
ਇਹਨਾਂ ਟੂਰਾਂ ਦੌਰਾਨ ਵਿਦਿਆਰਥੀਆਂ ਨੇ ਇਨ੍ਹਾਂ ਸ਼ਹਿਰਾਂ ਦੀਆਂ ਇਤਿਹਾਸਕ ਥਾਵਾਂ, ਸੈਰ ਸਪਾਟਾ ਸਥਾਨਾਂ ਅਤੇ ਪ੍ਰਸਿੱਧ ਇਮਾਰਤਾਂ ਅਤੇ ਬਾਜ਼ਾਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸੱਭਿਆਚਾਰ, ਵਿਰਸੇ ਅਤੇ ਰਵਾਇਤੀ ਰੀਤੀ ਰਿਵਾਜਾਂ ਨੂੰ ਨੇੜਿਓਂ ਦੇਖਿਆ। ਵਿਦਿਆਰਥੀਆਂ ਨੇ ਨਾ ਸਿਰਫ਼ ਇਨ੍ਹਾਂ ਸ਼ਹਿਰਾਂ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਲਿਆ ਸਗੋਂ ਕੈਂਪਿੰਗ, ਟ੍ਰੈਕਿੰਗ, ਪੈਰਾ ਗਲਾਈਡਿੰਗ ਅਤੇ ਹੋਰ ਸਾਹਸਿਕ ਖੇਡਾਂ ਅਤੇ ਗਤੀਵਿਧੀਆਂ ਦਾ ਵੀ ਆਨੰਦ ਲਿਆ।
ਵਿਦਿਆਰਥੀਆਂ ਨੇ ਤਾਰਿਆਂ ਭਰੇ ਅਸਮਾਨਾਂ ਥੱਲੇ ਕੈਂਪਿੰਗ ਅਤੇ ਡੀਜੇ ਨਾਈਟਸ ਵੀ ਆਯੋਜਿਤ ਕੀਤੇ ਜੋ ਉਨ੍ਹਾਂ ਦੇ ਮਨਾਂ ਵਿੱਚ ਅਮਿੱਟ ਯਾਦਾਂ ਬਣ ਗਏ। ਵਿਦਿਆਰਥੀਆਂ ਨੇ ਇਨ੍ਹਾਂ ਸ਼ਹਿਰਾਂ ਵਿੱਚ ਠਹਿਰਣ ਦੌਰਾਨ ਸਥਾਨਿਕ ਤੇ ਪਹਾੜੀ ਪਕਵਾਨਾਂ, ਇਟਾਲੀਅਨ, ਮੈਕਸੀਕਨ, ਤਿੱਬਤੀ ਅਤੇ ਸਟ੍ਰੀਟ ਫੂਡ ਦਾ ਆਨੰਦ ਮਾਣਿਆ।
ਇਸ ਦੌਰੇ ਦੌਰਾਨ ਕਾਮਰਸ, ਸਾਇੰਸ ਅਤੇ ਆਰਟਸ ਵਿਭਾਗਾਂ ਦੇ ਕਰੀਬ 20 ਅਧਿਆਪਕਾਂ ਨੇ ਵਿਦਿਆਰਥੀਆਂ ਦੀ ਦੇਖ-ਰੇਖ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਨੂੰ ਯਕੀਨੀ ਬਣਾਇਆ।